ਬੁਢਲਾਡਾ
ਪਿੰਡ ਰੱਲੀ ਦੇ ਬੱਚੇ ਨੇ ਡ੍ਰੋਨ ਉਡਾਉਣ ਚ ਇਨਫਲੂਸਰ ਬੁੱਕ ਆਫ਼ ਵਰਲਡ ਰਿਕਾਰਡਸ ਚ ਕਰਵਾਇਆ ਨਾਮ ਦਰਜ
ਪਿੰਡ ਵਾਸੀਆਂ ਵੱਲੋਂ ਬੱਚੇ ਤੇ ਪਰਿਵਾਰਕ ਮੈਂਬਰਾਂ ਦਾ ਸਨਮਾਨ
ਬੁਢਲਾਡਾ , 15 ਜੂਨ ( )- ਜ਼ਿਲ੍ਹਾ ਮਾਨਸਾ ਦੀ ਤਹਿਸੀਲ ਬੁਢਲਾਡਾ ਦੇ ਪਿੰਡ ਰੱਲੀ ਦੇ ਇੱਕ ਐਨਆਰਆਈ ਪਰਿਵਾਰ ਦੇ ਸਾਢੇ ਤਿੰਨ ਸਾਲਾਂ ਬੱਚੇ ਨੇ ਵਰਡ ਰਿਕਾਰਡ ਆਫ ਬੁੱਕ ਵਿੱਚ ਆਪਣਾ ਨਾਂ ਦਰਜ ਕਰਵਾ ਕੇ ਆਪਣੇ ਮਾਤਾ -ਪਿਤਾ , ਪਿੰਡ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਦੇ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ ਦੇ ਮੰਤਰਾਲੇ ਨਾਲ ਰਜਿਸਟਰਡ ਸੰਸਥਾ ਇਨਫਲੂਸਰ ਬੁੱਕ ਆਫ਼ ਵਰਲਡ ਰਿਕਾਰਡਸ ਵੱਲੋਂ ਪਿੰਡ ਰੱਲੀ ਦੇ ਜਸਵਿੰਦਰ ਸਿੰਘ ਅਤੇ ਮਨਰੂਪ ਕੌਰ ਟੌਂਸਾ ਦੇ ਪੁੱਤਰ ਕੁੰਵਰ ਨਿਸ਼ਚੇ ਸਿੰਘ ਚਾਹਲ ਨੂੰ 'ਨੌਜਵਾਨ ਡਰੋਨ ਆਪਰੇਟਰ ਸਟਾਰ (ਛੋਟੀ ਉਮਰ ਵਿੱਚ ਹੀ ਡਰੋਨ ਸੰਭਾਲਣ ਦੇ ਅਸਧਾਰਨ ਹੁਨਰ ਲਈ ਦਿੱਤਾ ਜਾਣ ਵਾਲਾ ਸਰਟੀਫਿਕੇਟ) ਭੇਟ ਕੀਤਾ ਹੈ। ਸੰਸਥਾ ਵੱਲੋਂ ਦਿੱਤੇ ਸਰਟੀਫਿਕੇਟ ਅਨੁਸਾਰ 6 ਨਵੰਬਰ 2022 ਨੂੰ ਜਨਮੇ ਕੁੰਵਰ ਨਿਸ਼ਚੇ ਸਿੰਘ ਚਾਹਲ ਨੇ 3 ਸਾਲ 6 ਮਹੀਨੇ ਉਮਰ ਚ ਡਰੋਨ ਚਲਾਉਣ ਵਿੱਚ ਪ੍ਰਭਾਵਸ਼ਾਲੀ ਯੋਗਤਾ ਅਤੇ ਵਿਸ਼ਵਾਸ ਦਿਖਾਇਆ ਹੈ, ਜੋ ਕਿ ਇੰਨੀ ਛੋਟੀ ਉਮਰ ਵਿੱਚ ਸ਼ਾਨਦਾਰ ਸਿੱਖਣ ਅਤੇ ਤਕਨੀਕੀ ਹੁਨਰ ਨੂੰ ਦਰਸਾਉਂਦਾ ਹੈ। ਇਸ ਸ਼ਾਨਦਾਰ ਪ੍ਰਾਪਤੀ ਲਈ ਇਨਫਲੂਐਂਸਰ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਦਰਜ ਕੀਤਾ ਗਿਆ ਹੈ। ਇਸ ਬੱਚੇ ਦੀ ਵਿਸ਼ੇਸ਼ ਪ੍ਰਾਪਤੀ ਲਈ ਗ੍ਰਾਮ ਪੰਚਾਇਤ ਰੱਲੀ ਅਤੇ ਪਿੰਡ ਵਾਸੀਆਂ ਵੱਲੋਂ ਬੱਚੇ ਸਮੇਤ ਉਸਦੇ ਮਾਤਾ ਤੇ ਪੂਰੇ ਪਰਿਵਾਰ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ ਅਤੇ ਹੋਰ ਗ੍ਰਾਮ ਪੰਚਾਇਤ ਨੁਮਾਇੰਦੇ, ਬੱਚੇ ਦੇ ਮਾਤਾ ਮਨਰੂਪ ਕੌਰ, ਦਾਦਾ ਭੂਰਾ ਸਿੰਘ, ਨੰਬਰਦਾਰ ਦਰਸ਼ਨ ਸਿੰਘ, ਕੁਲਵਿੰਦਰ ਸਿੰਘ ਚਹਿਲ ਅਤੇ ਪਿੰਡ ਵਾਸੀ ਮੌਜੂਦ ਸਨ।
ਅਖ਼ਬਾਰੀ ਕਲਿੱਪ (E-Paper) ਦੇਖੋ ਅਤੇ ਸ਼ੇਅਰ ਕਰੋ