ਜ਼ਿਲ੍ਹਾ ਮਾਨਸਾ ਈ-ਪੇਪਰ

WhatsApp 'ਤੇ ਭੇਜੋ
info@news.zilamansa.com   |   ਮੋਬਾਈਲ: +91-XXXXX-XXXXX

Zila Mansa

ਮਿਤੀ: 15-06-2026 (1 ਹਾੜ ਨਾਨਕਸ਼ਾਹੀ ਸੰਮਤ 558) ਦਿਨ: ਸੋਮਵਾਰ ਮਾਨਸਾ ਐਡੀਸ਼ਨ
18 ਜੂਨ ਨੂੰ ਸੀਵਰੇਜ ਬੋਰਡ ਦਫਤਰ ਭੀਖੀ ਦਾ ਘਿਰਾਓ
ਭੀਖੀ ਭੀਖੀ -ਪਰਵਿੰਦਰ ਭੀਖੀ- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋ 18 ਜੂਨ ਨੂੰ ਸੀਵਰੇਜ ਬੋਰਡ ਦੇ ਜਿਲ੍ਹਾ ਦਫਤਰ ਦਾ ਘਿਰਾਓ ਕੀਤਾ ਜਾਵੇਗਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਭੀਖੀ ਦੇ ਸਕੱਤਰ ਰਾਵਲ ਕੋਟੜਾ ਨੇ ਦੱਸਿਆ ਕਿ ਭੀਖੀ ਦੇ ਬਾਈਪਾਸ ਗੁਰਦਵਾਰਾ ਵਿਸ਼ਕਰਮਾ ਦੇ ਸਾਹਮਣੇ ਸੀਵਰੇਜ ਦਾ ਹੋਲ ਹੈ ਉਸ ਚੋ ਲਗਤਾਰ ਗੰਦਾ ਪਾਣੀ ਸੜਕ ਦੇ ਨਾਲ ਸੂਆ ਜਾਦਾ ਹੈ ਸੀਵਰੇਜ ਦਾ ਗੰਦਾ ਪਾਣੀ ਉਸ ਸੂਏ ਚ ਪੈ ਰਿਹਾ ਹੈ ।ਜਿਸ ਰਾਹੀਂ ਲੋਕਾਂ ਦੇ ਪੀਣ ਲਈ ਪਾਣੀ ਵਾਟਰ ਵਕਸ ਕੋਟੜਾ , ਦਲੇਲ ਸਿੰਘ ਵਾਲਾ,ਖਿਆਲਾ ਕਲਾਂ, ਕਚਿਹਰੀਆਂ ਮਾਨਸਾ ,ਨੂੰ ਜਾਂਦਾ ਹੈ । ਪਾਣੀ ਪੀਣ ਕਰਨ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ।ਜਥੇਬੰਦੀ ਦੇ ਆਗੂਆਂ ਵੱਲੋਂ ਪ੍ਰਸਾਸਨ ਨਾਲ ਗੱਲ ਕਰਨ ਤੇ ਕੋਈ ਠੋਸ ਹੱਲ ਨਹੀਂ ਕੀਤਾ ਗਿਆ। ਰਾਵਲ ਕੋਟੜਾ ਨੇ ਦੱਸਿਆ ਕਿ ਸੀਵਰੇਜ ਦੇ ਅਧਿਕਾਰੀ ਨਾਲ ਜਦੋਂ ਮਸਲੇ ਬਾਰੇ ਗੱਲ ਹੁੰਦੀ ਹੈ ਤਾਂ ਅਧਿਕਾਰੀ ਸੀਵਰੇਜ ਦੀ ਸਫਾਈ ਕਰਕੇ ਪਾਣੀ ਬੰਦ ਕਰ ਦਿੰਦੇ ਹਨ ਹਫਤੇ ਬਾਅਦ ਫਿਰ ਦੁਬਾਰਾ ਪਾਣੀ ਉਸ ਤਰ੍ਹਾਂ ਸੂਏ ਵਿਚ ਪੈਣ ਲੱਗ ਜਾਂਦਾ ਹੈ ।ਕੋਟੜਾ ਨੇ ਕਿਹਾ ਕਿ ਜੇਕਰ ਗੰਦੇ ਪਾਣੀ ਦਾ ਪੱਕਾ ਹੱਲ ਨਾ ਕੀਤਾ ਗਿਆ 18 ਜੂਨ ਨੂੰ ਸੀਵਰੇਜ ਬੋਰਡ ਦਫਤਰ ਭੀਖੀ ਦਾ ਘਿਰਾਓ ਕੀਤਾ ਜਾਵੇਗਾ
ਪਬਲਿਸ਼ਰ: Zila Mansa News | ਇਹ ਡਿਜੀਟਲ ਕਲਿੱਪ news.zilamansa.com ਦੁਆਰਾ ਤਿਆਰ ਕੀਤੀ ਗਈ ਹੈ।