ਜ਼ਿਲ੍ਹਾ ਮਾਨਸਾ ਈ-ਪੇਪਰ

WhatsApp 'ਤੇ ਭੇਜੋ
info@news.zilamansa.com   |   ਮੋਬਾਈਲ: +91-XXXXX-XXXXX

Zila Mansa

ਮਿਤੀ: 14-06-2026 (31 ਜੇਠ ਨਾਨਕਸ਼ਾਹੀ ਸੰਮਤ 558) ਦਿਨ: ਐਤਵਾਰ ਮਾਨਸਾ ਐਡੀਸ਼ਨ
ਬੋਹਾ ਦਾ ਸਿਹਤ ਸੁਪਰਵਾਈਜਰ ਲਾਪਤਾ, ਖੁਦਕੁਸ਼ੀ ਦੀ ਸ਼ੰਕਾ
ਬੋਹਾ ਪੁਲੀਸ ਤੇ ਪਰਿਵਾਰ ਨੂੰ ਭਾਖੜਾ ਨਹਿਰ ਨੇੜਿਓ ਮੋਟਰਸਾਈਕਲ ਅਤੇ ਚੱਪਲਾਂ ਮਿਲੀਆਂ

ਬੋਹਾ (ਮਾਨਸਾ), 13 ਜੂਨ
ਬੋਹਾ ਵਿਖੇ ਤੈਨਾਤ ਇੱਕ ਸਿਹਤ ਸੁਪਰਵਾਈਜ਼ਰ ਭੁਪਿੰਦਰ ਕੁਮਾਰ ਲਾਪਤਾ ਹੋ ਗਿਆ ਹੈ। ਪੁਲੀਸ ਅਤੇ ਪਰਿਵਾਰ ਨੂੰ ਉਸਦਾ ਮੋਟਰਸਾਈਕਲ ਅਤੇ ਚੱਪਲਾਂ ਭਾਖੜਾ ਨਹਿਰ ਕਿਨਾਰਿਓ ਪਿੰਡ ਰੋਜ਼ਾਂਵਾਲੀ (ਹਰਿਆਣਾ) ਤੋਂ ਮਿਲਿਆ ਹੈ। ਪੁਲੀਸ ਵੱਲੋਂ ਨਹਿਰ ਦੀ ਨਿਗਰਾਨੀ ਕੀਤੀ ਜਾ ਰਹੀ ਹੈ, ਹਾਲੇ ਤੱਕ ਲਾਪਤਾ ਸਿਹਤ ਸੁਪਰਵਾਈਜ਼ਰ ਦਾ ਕੋਈ ਅਤਾ-ਪਤਾ ਨਹੀਂ ਲੱਗ ਸਕਿਆ ਹੈ।ਸੁਪਰਵਾਈਜ਼ਰ ਦੇ ਪਰਿਵਾਰ ਨੇ ਉਸ ਨਾਲ ਮਹਿਕਮੇ ਵਿੱਚ ਕੰਮ ਕਰਦੇ ਕੁੱਝ ਵਿਅਕਤੀਆਂ ਦੇ ਕਹਿਣ ’ਤੇ ਇੱਕ ਸੱਤਾਧਾਰੀ ਧਿਰ ਦੇ ਸਿਆਸੀ ਵਿਅਕਤੀ ’ਤੇ ਉਸ ਡਰਾਉਣ ਅਤੇ ਧਮਕਾਉਣ ਦਾ ਦੋਸ਼ ਲਾਇਆ ਹੈ, ਜਿਸਦੀ ਬੋਹਾ ਪੁਲੀਸ ਪੜਤਾਲ ਕਰ ਰਹੀ ਹੈ
ਮਿਲੇ ਵੇਰਵਿਆਂ ਅਨੁਸਾਰ ਬੋਹਾ ਸਿਹਤ ਕੇਂਦਰ ਵਿਖੇ ਸੁਪਰਵਾਈਜ਼ਰ ਵਜੋਂ ਤੈਨਾਤ ਭੁਪਿੰਦਰ ਕੁਮਾਰ ਦੀ ਆਪਣੇ ਨਾਲ ਕੰਮ ਕਰਦੇ ਕੁੱਝ ਕਰਮਚਾਰੀਆਂ ਨਾਲ ਕੁੱਝ ਤਰਕਰਾਰ ਹੋਇਆ ਸੀ। ਪੁਲੀਸ ਨੂੰ ਕੀਤਾ ਸ਼ਿਕਾਇਤ ਵਿੱਚ ਭੁਪਿੰਦਰ ਕੁਮਾਰ ਦੇ ਪਿਤਾ ਤਰਸੇਮ ਚੰਦ ਵਾਸੀ ਬੋਹਾ ਨੇ ਦੋਸ਼ ਲਾਇਆ ਹੈ ਕਿ ਭੁਪਿੰਦਰ ਕੁਮਾਰ ਦੇ ਮਹਿਕਮੇ ਦੇ ਕੁੱਝ ਵਿਅਕਤੀਆਂ ਦੇ ਕਹਿਣ ’ਤੇ ਸੱਤਾਧਾਰੀ ਸਿਆਸੀ ਆਗੂ ਨੇ ਉਸ ਨੂੰ ਫੋਨ ’ਤੇ ਬੁਰਾ ਭਲਾ ਬੋਲਿਆ ਅਤੇ ਧਮਕਾਇਆ, ਜਿਸ ਤੋਂ ਬਾਅਦ ਉਹ ਅਚਾਨਕ ਘਰੋਂ ਗਾਇਬ ਹੋ ਗਿਆ। ਭੁਪਿੰਦਰ ਕੁਮਾਰ ਦਾ ਮੋਟਰਸਾਈਕਲ ਅਤੇ ਚੱਪਲਾਂ ਨਹਿਰ ਕਿਨਾਰਿਓ ਮਿਲਣ ’ਤੇ ਉਸ ਵੱਲੋਂ ਭਾਖੜਾ ਨਹਿਰ ਵਿੱਚ ਛਾਲ ਮਾਰ ਜਾਣ ਦੀ ਸ਼ੰਕਾ ਹੈ, ਪਰ ਹਾਲੇ ਤੱਕ ਉਸਦਾ ਕੋਈ ਸੁਰਾਗ ਅਤੇ ਅਤਾ-ਪਤਾ ਨਹੀਂ ਲੱਗਿਆ ਹੈ।
ਥਾਣਾ ਬੋਹਾ ਦੇ ਮੁਖੀ ਮੇਲਾ ਸਿੰਘ ਨੇ ਦੱਸਿਆ ਕਿ ਬੋਹਾ ਦੇ ਸਿਹਤ ਸੁਪਰਵਾਈਜ਼ਰ ਭੁਪਿੰਦਰ ਕੁਮਾਰ ਦੇ ਲਾਪਤਾ ਹੋਣ ਦੀ ਸ਼ਿਕਾਇਤ ਉਨ੍ਹਾਂ ਨੂੰ ਮਿਲੀ ਹੈ, ਜਿਸਦੀ ਪੁਲੀਸ ਭਾਲ ਅਤੇ ਪੜਤਾਲ ਕਰ ਰਹੀ ਹੈ।
ਪਬਲਿਸ਼ਰ: Zila Mansa News | ਇਹ ਡਿਜੀਟਲ ਕਲਿੱਪ news.zilamansa.com ਦੁਆਰਾ ਤਿਆਰ ਕੀਤੀ ਗਈ ਹੈ।