ਜ਼ਿਲ੍ਹਾ ਮਾਨਸਾ ਈ-ਪੇਪਰ

WhatsApp 'ਤੇ ਭੇਜੋ
info@news.zilamansa.com   |   ਮੋਬਾਈਲ: +91-XXXXX-XXXXX

Zila Mansa

ਮਿਤੀ: 16-06-2026 (2 ਹਾੜ ਨਾਨਕਸ਼ਾਹੀ ਸੰਮਤ 558) ਦਿਨ: ਮੰਗਲਵਾਰ ਮਾਨਸਾ ਐਡੀਸ਼ਨ
ਮਾਨਸੂਨ ਦਾ ਜੋਰ: ਪੰਜਾਬ ਸਣੇ 19 ਰਾਜਾਂ ਵਿੱਚ ਭਾਰੀ ਮੀਂਹ ਅਤੇ ਤੂਫ਼ਾਨ ਦਾ ਅਲਰਟ
ਮਾਨਸਾ ਦੇਸ਼ ਭਰ ਵਿੱਚ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ। ਮੌਸਮ ਵਿਭਾਗ ਨੇ 16 ਜੂਨ ਨੂੰ ਪੰਜਾਬ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਝਾਰਖੰਡ ਅਤੇ ਪੱਛਮੀ ਬੰਗਾਲ ਸਮੇਤ 19 ਰਾਜਾਂ ਵਿੱਚ ਭਾਰੀ ਮੀਂਹ ਅਤੇ ਤੇਜ਼ ਗਰਜ ਨਾਲ ਤੂਫ਼ਾਨ ਆਉਣ ਦੀ ਚੇਤਾਵਨੀ ਜਾਰੀ ਕੀਤੀ ਹੈ। ਕਈ ਇਲਾਕਿਆਂ ਵਿੱਚ 80 ਤੋਂ 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।
ਪੂਰਬੀ ਅਤੇ ਉੱਤਰੀ ਭਾਰਤ ਵਿੱਚ ਆਸਮਾਨੀ ਬਿਜਲੀ ਡਿੱਗਣ ਅਤੇ ਦਰੱਖਤਾਂ ਦੇ ਟੁੱਟਣ ਦਾ ਖ਼ਤਰਾ ਵੱਧ ਗਿਆ ਹੈ। ਅਗਲੇ 48 ਘੰਟਿਆਂ ਵਿੱਚ ਮਾਨਸੂਨ ਦੇ ਮੱਧ ਪ੍ਰਦੇਸ਼ ਪਹੁੰਚਣ ਦੀ ਉਮੀਦ ਹੈ। ਪਹਾੜੀ ਰਾਜਾਂ ਵਿੱਚ ਗੜੇਮਾਰੀ ਅਤੇ ਜ਼ਮੀਨ ਖਿਸਕਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਨੇ ਕਿਸਾਨਾਂ, ਮਛੇਰਿਆਂ ਅਤੇ ਆਮ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ।
ਪਬਲਿਸ਼ਰ: Zila Mansa News | ਇਹ ਡਿਜੀਟਲ ਕਲਿੱਪ news.zilamansa.com ਦੁਆਰਾ ਤਿਆਰ ਕੀਤੀ ਗਈ ਹੈ।